Sports News

ਤੀਜੇ ਦਿਨ ਦੀ ਖੇਡ ਖ਼ਤਮ, ਵੈਸਟ ਇੰਡੀਜ਼ ਦਾ ਸਕੋਰ 229/5, ਭਾਰਤ ਤੋਂ 209 ਦੌੜਾਂ ਪਿੱਛੇ

ਵੈਸਟ ਇੰਡੀਜ਼ ਨੇ ਸ਼ਾਨਦਾਰ ਡਿਫੈਂਸ ਦਾ ਪ੍ਰਦਰਸ਼ਨ ਕਰਦਿਆਂ ਸ਼ਨੀਵਾਰ ਭਾਰਤ ਖਿਲਾਫ਼ ਦੂਜੇ ਟੈਸਟ ਦੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤਕ 5 ਵਿਕਟਾਂ ਦੇ ਨੁਕਸਾਨ ’ਤੇ 229 ਦੌੜਾਂ ਬਣਾਈਆਂ। ਐਲਿਕ ਐਥਨਾਂਜ਼ੇ (37) ਤੇ ਜੇਸਨ ਹੋਲਡਰ (11) ਦੌੜਾਂ ਬਣਾ ਕੇ ਵਿਕਟ ’ਤੇ ਟਿਕੇ ਹੋਏ ਹਨ।

ਵੈਸਟ ਇੰਡੀਜ਼ ਹੁਣ ਵੀ ਭਾਰਤ ਦੇ ਸਕੋਰ ਤੋਂ 209 ਦੌੜਾਂ ਨਾਲ ਪਿੱਛੇ ਹੈ। ਟੀਮ ਇੰਡੀਆ ਨੇ ਪਹਿਲੀ ਪਾਰੀ ’ਚ 438 ਦੌੜਾਂ ਬਣਾਈਆਂ ਸਨ। ਮੀਂਹ ਕਾਰਨ ਖੇਡ ਰੋਕੇ ਜਾਣ ਤੋਂ ਪਹਿਲਾਂ ਮੁਹੰਮਦ ਸਿਰਾਜ ਨੇ ਜੋਸ਼ੁਆ ਡਾ ਸਿਲਵਾ ਨੂੰ ਕਲੀਨ ਬੋਲਡ ਕੀਤਾ। ਐਲਿਕ ਅਥਾਨਾਂਜ਼ੇ 28 ਦੌੜਾਂ ਬਣਾ ਕੇ ਖੇਡ ਰਹੇ ਸਨ। ਭਾਰਤ ਲਈ ਰਵਿੰਦਰ ਜਡੇਜਾ ਨੇ 2, ਜਦਕਿ ਆਰ. ਅਸ਼ਵਿਨ, ਸਿਰਾਜ ਅਤੇ ਡੈਬਿਊ ਕਰ ਰਹੇ ਮੁਕੇਸ਼ ਕੁਮਾਰ ਨੇ 1-1 ਵਿਕਟ ਝਟਕੀ।

ਵੈਸਟ ਇੰਡੀਜ਼ ਨੇ ਹੌਲੀ ਬੱਲੇਬਾਜ਼ੀ ਕਰਦਿਆਂ 97.2 ਓਵਰਾਂ ’ਚ 2.13 ਦੀ ਸਟ੍ਰਾਇਕ ਰੇਟ ਨਾਲ ਦੌੜਾਂ ਬਣਾਈਆਂ। ਪਹਿਲੇ ਸੈਸ਼ਨ ’ਚ ਕਿਰਕ ਮੈਕੇਂਜ਼ੀ ਦੀ ਵਿਕਟ ਡਿੱਗਣ ਤੋਂ ਬਾਅਦ ਵਿੰਡੀਜ਼ ਨੇ ਦੂਜੇ ਸੈਸ਼ਨ ’ਚ ਸਿਰਫ ਬ੍ਰੈਥਵੇਟ ਦੀ ਵਿਕਟ ਗੁਆਈ।

ਬ੍ਰੈਥਵੇਟ ਨੇ 235 ਗੇਂਦਾਂ ’ਤੇ 5 ਚੌਕਿਆਂ ਅਤੇ ਇਕ ਛੱਕੇ ਦੀ ਸਹਾਇਤਾ ਨਾਲ 75 ਦੌੜਾਂ ਬਣਾਈਆਂ। ਕੈਰੇਬੀਆਈ ਟੀਮ ਦੀ ਹੌਲੀ ਰਨ ਰਫ਼ਤਾਰ ਅਤੇ ਮਜ਼ਬੂਤ ਡਿਫੈਂਸ ਤੋਂ ਇਹੀ ਪ੍ਰਤੀਤ ਹੋਇਆ ਕਿ ਮੇਜ਼ਬਾਨ ਡਰਾਅ ਲਈ ਖੇਡ ਰਹੇ ਹਨ।

Video