Sports News

ਕੀ T20 World Cup 2024 ‘ਚ ਖੇਡਣਗੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ? ਭਾਰਤੀ ਕਪਤਾਨ ਨੇ ਆਖ਼ਿਰਕਾਰ ਤੋੜੀ ਚੁੱਪ

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਖਿਰਕਾਰ ਆਪਣੇ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਨਾ ਖੇਡਣ ‘ਤੇ ਚੁੱਪ ਤੋੜ ਦਿੱਤੀ ਹੈ। ਰੋਹਿਤ ਸ਼ਰਮਾ ਨੇ ਖੁਲਾਸਾ ਕੀਤਾ ਕਿ ਕੰਮ ਦੇ ਬੋਝ ਦੇ ਪ੍ਰਬੰਧਨ ਕਾਰਨ ਉਹ ਤੇ ਵਿਰਾਟ ਕੋਹਲੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਬ੍ਰੇਕ ‘ਤੇ ਹਨ।

ਮੁੰਬਈ ‘ਚ ਇਕ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਭਾਰਤੀ ਕਪਤਾਨ ਨੇ ਕਿਹਾ ਕਿ ਭਾਰਤੀ ਟੀਮ ਦਾ ਧਿਆਨ ਆਗਾਮੀ ਵਨਡੇ ਵਿਸ਼ਵ ਕੱਪ ‘ਤੇ ਹੈ ਅਤੇ ਇਸ ਦੌਰਾਨ ਉਹ ਆਪਣੇ ਸਾਰੇ ਅਹਿਮ ਖਿਡਾਰੀਆਂ ਨੂੰ ਫਿੱਟ ਦੇਖਣਾ ਚਾਹੁੰਦਾ ਹੈ। ਇਹ ਜਾਣਿਆ ਜਾਂਦਾ ਹੈ ਕਿ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤ 5 ਅਕਤੂਬਰ ਤੋਂ 19 ਨਵੰਬਰ 2023 ਤਕ ਕਰੇਗਾ।

ਕਿਉਂ ਨਹੀਂ ਖੇਡ ਰਹੇ ਰੋਹਿਤ-ਵਿਰਾਟ ਟੀ-20 ਅੰਤਰਰਾਸ਼ਟਰੀ ਕ੍ਰਿਕਟ?

ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ 2022 ਟੀ-20 ਵਿਸ਼ਵ ਕੱਪ ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡੀ ਹੈ। ਟੀਮ ਪ੍ਰਬੰਧਨ ਨੇ ਇਸ ਦੌਰਾਨ ਨੌਜਵਾਨਾਂ ਨੂੰ ਅਜ਼ਮਾਇਆ ਜਦਕਿ ਹਾਰਦਿਕ ਪਾਂਡਿਆ ਟੀਮ ਦੀ ਅਗਵਾਈ ਕਰ ਰਹੇ ਹਨ। ਧਿਆਨ ਦੇਣ ਯੋਗ ਹੈ ਕਿ ਹਾਰਦਿਕ ਪਾਂਡਿਆ ਵੈਸਟਇੰਡੀਜ਼ ਦੇ ਖਿਲਾਫ ਚੱਲ ਰਹੀ ਪੰਜ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੀ ਕਪਤਾਨੀ ਵੀ ਕਰ ਰਹੇ ਹਨ।

ਰੋਹਿਤ ਸ਼ਰਮਾ ਅਜੇ ਵੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਨਿਯਮਤ ਭਾਰਤੀ ਕਪਤਾਨ ਹੈ, ਪਰ ਹਾਰਦਿਕ ਪਾਂਡਿਆ ਨੂੰ 2024 ਟੀ-20 ਵਿਸ਼ਵ ਕੱਪ ਲਈ ਢੁਕਵਾਂ ਕਪਤਾਨ ਮੰਨਿਆ ਜਾ ਰਿਹਾ ਹੈ। ਆਲਰਾਊਂਡਰ ਰਵਿੰਦਰ ਜਡੇਜਾ ਉਨ੍ਹਾਂ ਵੱਡੇ ਨਾਵਾਂ ‘ਚ ਸ਼ਾਮਲ ਹਨ, ਜਿਨ੍ਹਾਂ ਨੇ ਪਿਛਲੇ ਸਾਲ ਦੇ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਮੈਚ ਨਹੀਂ ਖੇਡੇ ਹਨ।

ਰੋਹਿਤ ਸ਼ਰਮਾ ਨੇ ਜਡੇਜਾ ਬਾਰੇ ਕੀ ਕਿਹਾ?

ਰੋਹਿਤ ਸ਼ਰਮਾ ਨੇ ਕਿਹਾ, ‘ਇਹ ਅਸੀਂ ਪਿਛਲੇ ਸਾਲ ਕੀਤਾ ਸੀ। ਟੀ-20 ਵਿਸ਼ਵ ਕੱਪ ਹੋਣਾ ਸੀ, ਇਸ ਲਈ ਅਸੀਂ ਵਨਡੇ ਕ੍ਰਿਕਟ ਨਹੀਂ ਖੇਡੀ। ਇਸ ਸਾਲ ਵੀ ਅਸੀਂ ਅਜਿਹਾ ਹੀ ਕਰ ਰਹੇ ਹਾਂ। ਵਨਡੇ ਵਿਸ਼ਵ ਕੱਪ ਹੈ ਇਸ ਲਈ ਟੀ-20 ਨਹੀਂ ਖੇਡ ਰਿਹਾ। ਤੁਸੀਂ ਸਭ ਕੁਝ ਖੇਡ ਕੇ ਵਿਸ਼ਵ ਕੱਪ ਦੀ ਤਿਆਰੀ ਨਹੀਂ ਕਰ ਸਕਦੇ। ਅਸੀਂ ਦੋ ਸਾਲ ਪਹਿਲਾਂ ਫੈਸਲਾ ਕੀਤਾ ਸੀ। ਜਡੇਜਾ ਟੀ-20 ਨਹੀਂ ਖੇਡ ਰਿਹਾ ਸੀ। ਤੁਸੀਂ ਇਸ ਬਾਰੇ ਨਹੀਂ ਪੁੱਛਿਆ? ਮੈਂ ਤੁਹਾਡੀ ਗੱਲ ਸਮਝਦਾ ਹਾਂ, ਪਰ ਜਡੇਜਾ ਵੀ ਨਹੀਂ ਖੇਡ ਰਿਹਾ ਹੈ।

ਭਾਰਤੀ ਕਪਤਾਨ ਨੇ ਅੱਗੇ ਕਿਹਾ, ‘ਇਹ ਵਿਸ਼ਵ ਕੱਪ ਦਾ ਸਾਲ ਹੈ। ਅਜਿਹਾ ਕਰਕੇ ਕਿਸੇ ਨੂੰ ਤਰੋ-ਤਾਜ਼ਾ ਰੱਖਣਾ ਚਾਹੁੰਦੇ ਹਾਂ। ਪਹਿਲਾਂ ਹੀ ਕੁਝ ਖਿਡਾਰੀ ਜ਼ਖ਼ਮੀ ਹਨ ਤੇ ਮੈਂ ਇਸ ਤੋਂ ਡਰਨ ਲੱਗਾ ਹਾਂ। ਅਸੀਂ ਬੀਸੀਸੀਆਈ ਨਾਲ ਵੀ ਚਰਚਾ ਕੀਤੀ ਹੈ ਕਿ ਸਾਨੂੰ ਖਿਡਾਰੀਆਂ ‘ਤੇ ਧਿਆਨ ਦੇਣ ਦੀ ਲੋੜ ਹੈ। ਸਾਡੇ ਕੁਝ ਪ੍ਰਮੁੱਖ ਖਿਡਾਰੀ ਪਿਛਲੇ ਦੋ ਸਾਲਾਂ ‘ਚ ਵੱਡੇ ਮੁਕਾਬਲਿਆਂ ‘ਚ ਨਹੀਂ ਖੇਡ ਸਕੇ ਤੇ ਅਸੀਂ ਅਜਿਹਾ ਅੱਗ ਨਹੀਂ ਚਾਹੁੰਦੇ ਹਾਂ।’

ਰੋਹਿਤ ਸ਼ਰਮਾ ਦੀਆਂ ਗੱਲਾਂ ਤੋਂ ਸੰਕੇਤ ਮਿਲੇ ਹਨ ਕਿ ਉਹ ਆਪਣਾ ਪੂਰਾ ਧਿਆਨ ਆਗਾਮੀ ਵਨਡੇ ਵਰਲਡ ਕੱਪ ‘ਤੇ ਲਗਾ ਰਹੇ ਹਨ ਤੇ ਇਸ ਤੋਂ ਬਾਅਦ ਉਹ ਆਪਣਾ ਧਿਆਨ ਟੀ20 ਕ੍ਰਿਕਟ ‘ਤੇ ਸ਼ਿਫਟ ਕਰਨਗੇ। ਉਮੀਦ ਹੈ ਕਿ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ 2024 ਟੀ20 ਵਰਲਡ ਕੱਪ ‘ਚ ਖੇਡਦੇ ਹੋਏ ਨਜ਼ਰ ਆ ਸਕਦੇ ਹਨ। ਪਰ ਇਹ ਗੱਲ ਸਮੇਂ ਤੇ ਚੋਣਕਰਤਾਵਾਂ ਦੀ ਸੋਚ ‘ਤੇ ਨਿਰਭਰ ਕਰੇਗੀ।

Video