Sports News

ਆਇਰਲੈਂਡ ਖ਼ਿਲਾਫ਼ ਖੇਡਣ ਲਈ ਤਿਆਰ ਇੰਡੀਆ; ਕਪਤਾਨ Bumrah ਨੇ ਵਾਪਸੀ ‘ਤੇ ਕਹੀ ਦਿਲ ਦੀ ਗੱਲ

ਭਾਰਤ ਅਤੇ ਆਇਰਲੈਂਡ ਵਿਚਾਲੇ ਪਹਿਲਾ ਟੀ-20 ਮੈਚ ਅੱਜ ਤੋਂ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਕਪਤਾਨ ਜਸਪ੍ਰੀਤ ਬੁੰਮਰਾਹ ਨੇ ਆਪਣੀ ਵਾਪਸੀ ਨੂੰ ਲੈ ਕੇ ਬਿਆਨ ਦਿੱਤਾ। ਬੁੰਮਰਾਹ ਨੇ ਕਿਹਾ ਕਿ ਉਹ ਇੰਨੇ ਲੰਬੇ ਸਮੇਂ ਲਈ ਕਦੇ ਵੀ ਖੇਡ ਤੋਂ ਦੂਰ ਨਹੀਂ ਰਹੇ। ਉਸ ਨੇ ਕਿਹਾ ਕਿ ਉਹ ਹਮੇਸ਼ਾ ਵਿਸ਼ਵ ਕੱਪ ਲਈ ਤਿਆਰੀ ਕਰ ਰਿਹਾ ਸੀ।

ਜ਼ਿਕਰਯੋਗ ਹੈ ਕਿ ਏਸ਼ੀਆ ਕੱਪ ਅਤੇ ਵਨਡੇ ਵਰਲਡ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਦੀ ਵਾਪਸੀ ਭਾਰਤ ਲਈ ਚੰਗੀ ਖ਼ਬਰ ਹੈ। ਖੇਡ ਤੋਂ 11 ਮਹੀਨੇ ਦੂਰ ਰਹਿਣ ਤੋਂ ਬਾਅਦ ਫਿਟਨੈੱਸ ਨਾਲ ਵਾਪਸੀ ਕਰਦਿਆਂ ਜਸਪ੍ਰੀਤ ਬੁੰਮਰਾਹ ਨੇ ਵੀਰਵਾਰ ਨੂੰ ਕਿਹਾ ਕਿ ਉਹ ਲੰਬੇ ਸਪੈੱਲ ‘ਚ ਗੇਂਦਬਾਜ਼ੀ ਕਰਨ ਲਈ ਤਿਆਰ ਹਨ।

ਹਮੇਸ਼ਾ ਕੀਤੀ ਵਿਸ਼ਵ ਕੱਪ ਦੀ ਤਿਆਰੀ

ਆਇਰਲੈਂਡ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ ਭਾਰਤ ਦੀ ਅਗਵਾਈ ਕਰ ਰਹੇ ਬੁੰਮਰਾਹ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਅਸੀਂ ਜਾਣਦੇ ਹਾਂ ਕਿ ਵਨਡੇ ਵਿਸ਼ਵ ਕੱਪ ਤੱਕ ਹੁਣ ਕੋਈ ਟੈਸਟ ਕ੍ਰਿਕਟ ਨਹੀਂ ਹੈ। ਰੀਹੈਬਲੀਟੇਸ਼ਨ ਦੌਰਾਨ ਵੀ ਮੈਂ ਟੀ-20 ਮੈਚ ਦੀ ਤਿਆਰੀ ਨਹੀਂ ਕਰ ਰਿਹਾ ਸੀ। ਮੈਂ ਹਮੇਸ਼ਾ ਵਿਸ਼ਵ ਕੱਪ ਦੀ ਤਿਆਰੀ ਕਰ ਰਿਹਾ ਸੀ।

ਵਾਪਸੀ ‘ਤੇ ਜਤਾਈ ਖੁਸ਼ੀ

ਬੁੰਮਰਾਹ ਨੇ ਕਿਹਾ, ‘ਮੈਂ 10, 12 ਅਤੇ 15 ਓਵਰ ਵੀ ਗੇਂਦਬਾਜ਼ੀ ਕਰ ਰਿਹਾ ਸੀ। ਮੈਂ ਜ਼ਿਆਦਾ ਓਵਰ ਗੇਂਦਬਾਜ਼ੀ ਕੀਤੀ, ਇਸ ਤਰ੍ਹਾਂ ਜਦੋਂ ਮੈਨੂੰ ਘੱਟ ਓਵਰ ਕਰਨ ਦੀ ਜ਼ਰੂਰਤ ਹੁੰਦੀ ਸੀ, ਇਹ ਆਸਾਨ ਹੋਵੇਗਾ। ਮੈਂ ਖੇਡ ਦਾ ਆਨੰਦ ਲੈਣਾ ਚਾਹੁੰਦਾ ਹਾਂ ਕਿਉਂਕਿ ਮੈਂ ਲੰਬੇ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਿਹਾ ਹਾਂ। ਇੰਨੇ ਲੰਬੇ ਸਮੇਂ ਤੱਕ ਕਦੇ ਵੀ ਖੇਡ ਤੋਂ ਦੂਰ ਨਹੀਂ ਰਿਹਾ।

Video