ਸਚਿਨ ਤੇਂਦੁਲਕਰ ਮੰਗਲਵਾਰ (5 ਸਤੰਬਰ) ਨੂੰ ਮੁੰਬਈ ਵਿੱਚ ਮਹਾਨ ਸ਼੍ਰੀਲੰਕਾ ਦੇ ਸਪਿਨਰ ਮੁਥੱਈਆ ਮੁਰਲੀਧਰਨ ਦੀ ਬਾਇਓਪਿਕ ਦਾ ਟ੍ਰੇਲਰ ਲਾਂਚ ਕਰਨਗੇ। ‘800’ ਟਾਈਟਲ ਵਾਲੀ ਇਸ ਫਿਲਮ ‘ਚ ਅਦਾਕਾਰ ਮਧੁਰ ਮਿੱਤਲ ਮੁਰਲੀਧਰਨ ਦੀ ਭੂਮਿਕਾ ਨਿਭਾਅ ਰਹੇ ਹਨ।
ਸਲਮਡਾਗ ਮਿਲੀਅਨੇਅਰ’ ਦਾ ਹਿੱਸਾ ਸੀ। ਇਸ ਵਿੱਚ ਉਸਨੇ ਸਲੀਮ ਮਲਿਕ ਦਾ ਕਿਰਦਾਰ ਨਿਭਾਇਆ ਸੀ। 800 MS ਸ੍ਰੀਪਾਠੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਹ ਤਾਮਿਲ, ਤੇਲਗੂ ਅਤੇ ਹਿੰਦੀ ਵਿੱਚ ਰਿਲੀਜ਼ ਹੋਵੇਗੀ। ਟ੍ਰੇਲਰ ਦੇ ਨਾਲ ਹੀ ਰਿਲੀਜ਼ ਡੇਟ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜਦਕਿ ਸੋਮਵਾਰ ਨੂੰ ਇਸ ਫਿਲਮ ਦੇ ਨਿਰਮਾਤਾਵਾਂ ਨੇ ਟੀਜ਼ਰ ਰਿਲੀਜ਼ ਕੀਤਾ ਸੀ। ਟੀਜ਼ਰ ਵਿੱਚ ਮੁਰਲੀ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੀ ਝਲਕ ਮਿਲਦੀ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਮੁਰਲੀ ਨੇ ਬਚਪਨ ਵਿੱਚ ਦੰਗਿਆਂ ਦਾ ਦਰਦ ਝੱਲਿਆ ਸੀ। ਇਸ ਤੋਂ ਬਾਅਦ ਉਹ ਸਕੂਲ ‘ਚ ਸਾਲ ਦਾ ਕ੍ਰਿਕਟਰ ਬਣਿਆ। ਟੀਜ਼ਰ ਵਿੱਚ ਆਪਣੇ ਕ੍ਰਿਕਟ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਸ ਦੇ ਚੈਂਪੀਅਨ ਬਣਨ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਦੱਖਣ ਦੇ ਮਸ਼ਹੂਰ ਐਕਟਰ ਵਿਜੇ ਸੇਤੂਪਤੀ ਫਿਲਮ ‘ਚ ਕ੍ਰਿਕਟਰ ਮੁਥੱਈਆ ਮੁਰਲੀਧਰਨ ਦਾ ਕਿਰਦਾਰ ਨਿਭਾਉਣ ਵਾਲੇ ਸਨ। ਵਿਜੇ ਨੇ ਆਪਣੇ ਫਰਸਟ ਲੁੱਕ ਪੋਸਟਰ ਨਾਲ ਫਿਲਮ ਦਾ ਐਲਾਨ ਕੀਤਾ। ਜਿਵੇਂ ਹੀ ਉਸਨੇ ਇਹ ਐਲਾਨ ਕੀਤਾ, ਉਹ ਤਮਿਲਾਂ ਦੇ ਹਮਲੇ ਦੀ ਲਪੇਟ ਵਿੱਚ ਆ ਗਿਆ। ਉਸ ਨੂੰ ਬੁਰੀ ਤਰ੍ਹਾਂ ਨਾਲ ਟ੍ਰੋਲ ਕੀਤਾ ਗਿਆ।
ਇੱਥੋਂ ਤੱਕ ਕਿ ਟਵਿੱਟਰ ‘ਤੇ ਇੱਕ ਵਿਅਕਤੀ ਨੇ ਵਿਜੇ ਦੀ ਧੀ ਨਾਲ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਸੀ। ਇਸ ਦੌਰਾਨ ਵਿਰੋਧ ਕਰ ਰਹੇ ਲੋਕਾਂ ਨੇ ਕਿਹਾ ਕਿ ਵਿਜੇ ਸੇਤੂਪਤੀ ਨੂੰ ਇਸ ਫਿਲਮ ‘ਚ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਮੁਰਲੀਧਰਨ ਨੇ ਤਮਿਲਾਂ ਨੂੰ ਧੋਖਾ ਦਿੱਤਾ ਸੀ। ਮੁਰਲੀਧਰਨ ਦੇ ਪੂਰਵਜ ਭਾਰਤੀ ਸਨ ਅਤੇ ਉਨ੍ਹਾਂ ਦੀ ਪਤਨੀ ਵੀ ਤਾਮਿਲਨਾਡੂ ਤੋਂ ਹੈ। ਮੁਰਲੀਧਰਨ ਨੇ ਆਪਣੇ ਕਰੀਅਰ ‘ਚ 133 ਟੈਸਟ, 350 ਵਨਡੇ ਅਤੇ 12 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਕਿਉਂਕਿ ਟੈਸਟ ਕ੍ਰਿਕਟ ‘ਚ 800 ਵਿਕਟਾਂ ਲੈਣ ਦਾ ਰਿਕਾਰਡ ਮੁਰਲੀਧਰਨ ਦੇ ਨਾਂ ਹੈ, ਇਸ ਲਈ ਨਿਰਮਾਤਾਵਾਂ ਨੇ ਫਿਲਮ ਦਾ ਨਾਂ ‘800’ ਰੱਖਿਆ ਹੈ।