ਮਸ਼ਹੂਰ ਮੈਸੇਜਿੰਗ ਪਲੇਟਫਾਰਮ WhatsApp ਆਪਣੇ ਯੂਜ਼ਰਜ਼ ਲਈ ਕਈ ਖਾਸ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਕੰਪਨੀ ਕਈ ਵੱਡੇ ਅਪਡੇਟਸ ਦੇ ਨਾਲ ਯੂਜ਼ਰਜ਼ ਨੂੰ ਬਿਹਤਰ ਪ੍ਰਾਈਵੇਸੀ ਦੀ ਪੇਸ਼ਕਸ਼ ਕਰਦੀ ਹੈ। ਮੈਟਾ ਦੀ ਮਲਕੀਅਤ ਵਾਲਾ ਪਲੇਟਫਾਰਮ WhatsApp Communities ਯੂਜ਼ਰਜ਼ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕਈ ਨਵੇਂ ਫੀਚਰਜ਼ ਜਾਰੀ ਕਰਦਾ ਰਹਿੰਦਾ ਹੈ।
WABetaInfo ਦੀ ਰਿਪੋਰਟ ਦੇ ਮੁਤਾਬਕ, ਕੰਪਨੀ ਕਮਿਊਨਿਟੀ ਲਈ ਇਕ ਨਵਾਂ ਫੀਚਰ ਪੇਸ਼ ਕਰਨ ਜਾ ਰਹੀ ਹੈ। ਹਾਲਾਂਕਿ, ਇਹ ਫੀਚਰ ਫਿਲਹਾਲ ਬੀਟਾ ਟੈਸਟਰਾਂ ਲਈ ਉਪਲਬਧ ਹੈ। ਆਓ ਅਸੀਂ ਤੁਹਾਨੂੰ ਨਵੇਂ ਫੀਚਰ ਬਾਰੇ ਹੋਰ ਵਿਸਥਾਰ ਵਿੱਚ ਦੱਸਦੇ ਹਾਂ।
WhatsApp ਪੇਸ਼ ਕਰੇਗਾ ਨਵਾਂ ਫੀਚਰ
ਰਿਪੋਰਟ ਅਨੁਸਾਰ ਇਹ ਕਮਿਊਨਿਟੀ ਲਈ ਇੱਕ ਨਵਾਂ ਗਰੁੱਪ ਹੈ ਜੋ ਗਰੁੱਪ ਮੈਂਬਰਾਂ ਨੂੰ ਇਕ-ਦੂਜੇ ਨਾਲ ਗੱਲ ਕਰਨ ਦੀ ਇਜਾਜ਼ਤ ਦਿੰਦਾ ਹੈ। ਜਦੋਂ ਕੋਈ ਵਿਅਕਤੀ ਕਿਸੇ ਕਮਿਊਨਿਟੀ ‘ਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਆਪਣੇ ਆਪ ਆਮ ਗਰੁੱਪ ਚੈਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਨਵੇਂ ਫੀਚਰ ਦਾ ਫਾਇਦਾ ਲੈਣ ਲਈ ਤੁਹਾਨੂੰ ਨਵਾਂ ਗਰੁੱਪ ਬਣਾਉਣਾ ਪਵੇਗਾ। ਇਸ ਸਮੇਂ ਗਰੁੱਪ ‘ਚ ਵੱਧ ਤੋਂ ਵੱਧ ਸਮਰੱਥਾ ਅਜੇ ਵੀ 1024 ਲੋਕਾਂ ਦੀ ਹੈ। ਨਵਾਂ ਜਨਰਲ ਗਰੁੱਪ ਚੈਟ ਫੀਚਰ ਕਮਿਊਨਿਟੀ ਲਈ ਬਿਹਤਰ ਸਾਬਤ ਹੋਵੇਗਾ। ਨਵੇਂ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਜ਼ ਦੀ ਪ੍ਰਾਈਵੇਸੀ ਪਹਿਲਾਂ ਨਾਲੋਂ ਮਜ਼ਬੂਤ ਹੋ ਜਾਵੇਗੀ।
ਹੁਣ ਤੁਸੀਂ ਬਿਨਾਂ ਨਾਂ ਰੱਖੇ ਬਣਾ ਸਕੋਗੇ ਗਰੁੱਪ
WhatsApp ਨੇ ਇਕ ਨਵਾਂ ਫੀਚਰ ਪੇਸ਼ ਕੀਤਾ ਹੈ ਜੋ ਯੂਜ਼ਰਜ਼ ਨੂੰ ਇੰਸਟੈਂਟ ਮੈਸੇਜਿੰਗ ਐਪ ਦੇ ਅੰਦਰ ਬਿਨਾਂ ਨਾਂ ਦੇ ਗਰੁੱਪ ਬਣਾਉਣ ਦੀ ਇਜਾਜ਼ਤ ਦਿੰਦਾ ਹੈ। ਪਹਿਲਾਂ ਗਰੁੱਪ ਬਣਾਉਣ ਤੋਂ ਪਹਿਲਾਂ ਗਰੁੱਪ ਦਾ ਨਾਂ ਦੇਣਾ ਪੈਂਦਾ ਸੀ। ਨਵਾਂ ਫੀਚਰ ਬਿਨਾਂ ਜ਼ਿਆਦਾ ਸਮਾਂ ਲਏ ਕੋਈ ਅਜਿਹਾ ਗਰੁੱਪ ਬਣਾਉਣ ਦੀ ਆਗਿਆ ਦਿੰਦਾ ਹੈ ਜਿਸ ਨਾਲ ਯੂਜ਼ਰਜ਼ ਦਾ ਸਮਾਂ ਬਚਦਾ ਹੈ। ਜੇਕਰ ਤੁਸੀਂ ਇੱਕ ਅਜਿਹਾ ਗਰੁੱਪ ਬਣਾਉਣ ਜਾ ਰਹੇ ਹੋ ਜਿਸ ਵਿੱਚ ਸਿਰਫ਼ 6 ਮੈਂਬਰ ਹਨ, ਤਾਂ ਨਵਾਂ ਫੀਚਰ ਆਪਣੇ-ਆਪ ਉਸ ਗਰੁੱਪ ਨੂੰ ਨਾਮ ਦੇਵੇਗਾ। ਯਾਨੀ ਤੁਹਾਨੂੰ ਕੋਈ ਮੈਨੂਅਲ ਨਾਮ ਰੱਖਣ ਦੀ ਲੋੜ ਨਹੀਂ ਪਵੇਗੀ।