India News

ਡਰੰਕ ਐਂਡ ਡਰਾਈਵ ਕੇਸ ‘ਚ ‘ਬਾਜ਼ੀਗਰ’ ਐਕਟਰ ਦਲੀਪ ਤਾਹਿਲ ਨੂੰ ਹੋਈ ਜੇਲ੍ਹ, 2018 ‘ਚ ਸ਼ਰਾਬ ਦੇ ਨਸ਼ੇ ‘ਚ ਕੀਤਾ ਸੀ ਐਕਸੀਡੈਂਟ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਤਾਹਿਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਦਾਲਤ ਨੇ ਕਰੀਬ ਪੰਜ ਸਾਲ ਪੁਰਾਣੇ ਕੇਸ ‘ਚ ਫੈਸਲਾ ਸੁਣਾਇਆ ਹੈ। ਫਿਲਮ ਇੰਡਸਟਰੀ ‘ਚ ਸਾਲਾਂ ਤੋਂ ਸਰਗਰਮ ਦਲੀਪ ਤਾਹਿਲ ਨੂੰ ਡਰੰਕ ਐਂਡ ਡਰਾਈਵ ਮਾਮਲੇ ‘ਚ ਸਜ਼ਾ ਸੁਣਾਈ ਗਈ ਹੈ।

65 ਸਾਲਾ ਦਲੀਪ ਤਾਹਿਲ ਨੂੰ 2018 ‘ਚ ਸ਼ਰਾਬ ਦੇ ਨਸ਼ੇ ‘ਚ ਕੀਤੇ ਗਏ ਐਕਸੀਡੈਂਟ ਦੇ ਮਾਮਲੇ ‘ਚ ਦੋ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇੰਨਾ ਹੀ ਨਹੀਂ ਉਨ੍ਹਾਂ ‘ਤੇ 500 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦਲੀਪ ਤਾਹਿਲ ਨੂੰ ਪੀੜਤ ਔਰਤ ਨੂੰ 5000 ਰੁਪਏ ਮੁਆਵਜ਼ੇ ਵਜੋਂ ਦੇਣ ਦਾ ਹੁਕਮ ਵੀ ਦਿੱਤਾ ਹੈ।

ਦਲੀਪ ਤਾਹਿਲ ਨੇ ਕਿਹਾ, ”ਮੈਂ ਜੱਜ ਤੇ ਅਦਾਲਤ ‘ਚ ਲਏ ਫੈਸਲੇ ਦਾ ਸਨਮਾਨ ਕਰਦਾ ਹਾਂ। ਅਸੀਂ ਇਸ ਪੂਰੇ ਫੈਸਲੇ ਤੇ ਵਰਡਿਕਟ ਨੂੰ ਹਾਈ ਕੋਰਟ ‘ਚ ਚੁਣੌਤੀ ਦੇ ਰਹੇ ਹਾਂ। ਅਸੀਂ ਪੂਰੇ ਫੈਸਲੇ ਨੂੰ ਚੁਣੌਤੀ ਦੇਣਾ ਪਸੰਦ ਕਰਦੇ ਹਾਂ। ਇਹ ਇੱਕ ਮੁਅੱਤਲ ਸਜ਼ਾ ਸੀ ਤੇ ਸਭ ਤੋਂ ਮਹੱਤਵਪੂਰਨ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਘਟਨਾ ‘ਚ ਮਾਮੂਲੀ ਸੱਟਾਂ ਲੱਗੀਆਂ ਹਨ। ਮੈਂ ਕਿਸੇ ਨੂੰ ਸੱਟ ਨਹੀਂ ਪਹੁੰਚਾਈ।”

Video