ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਲੜੀ ਵਿੱਚ ਇਸ ਨੇ ਸ਼ਨੀਵਾਰ ਨੂੰ 33 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ ਮੁੱਖ ਮੰਤਰੀ ਅਸ਼ੋਕ ਗਹਲੋਤ, ਸਚਿਨ ਪਾਇਲਟ ਤੇ ਸੀਪੀ ਜੋਸ਼ੀ ਦੇ ਨਾਂ ਵੀ ਸ਼ਾਮਲ ਹਨ।
ਕਿਸ ਨੂੰ ਕਿਥੋਂ ਬਣਾਇਆ ਗਿਆ ਉਮੀਦਵਾਰ?
ਕਾਂਗਰਸ ਦੀ ਪਹਿਲੀ ਸੂਚੀ ਅਨੁਸਾਰ ਨੌਹਰ ਤੋਂ ਅਮਿਤ ਚਚਾਨ, ਕੋਲਾਇਤ ਤੋਂ ਭੰਵਰ ਸਿੰਘ ਭਾਟੀ, ਸੁਜਾਨਗੜ੍ਹ ਤੋਂ ਮਨੋਜ ਮੇਘਵਾਲ, ਮੰਡਵਾ ਤੋਂ ਰੀਟਾ ਚੌਧਰੀ, ਵਿਰਾਟਨਗਰ ਤੋਂ ਇੰਦਰਜੀਤ ਸਿੰਘ ਗੁਰਜਰ, ਮਾਲਵੀਆ ਨਗਰ ਤੋਂ ਡਾ: ਅਰਚਨਾ ਸ਼ਰਮਾ ਤੇ ਪੁਸ਼ਪੇਂਦਰ ਭਾਰਦਵਾਜ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਮੁੰਡਾਵਰ ਤੋਂ ਲਲਿਤ ਕੁਮਾਰ ਯਾਦਵ, ਅਲਵਰ ਦਿਹਾਤੀ ਤੋਂ ਟਿਕਰਾਮ ਜੂਲੀ, ਸੀਕਰਾਈ ਤੋਂ ਮਮਤਾ ਭੁਪੇਸ਼, ਸਵਾਈ ਮਾਧੋਪੁਰ ਤੋਂ ਦਾਨਿਸ਼ ਅਬਰਾਰ, ਲਾਡਨੂਨ ਤੋਂ ਮੁਕੇਸ਼ ਭਕਾਰ, ਡਿਡਵਾਨਾ ਤੋਂ ਚੇਤਨ ਸਿੰਘ ਚੌਧਰੀ ਤੇ ਜੈਲ ਤੋਂ ਮੰਜੂ ਦੇਵੀ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਸੂਚੀ ਅਨੁਸਾਰ ਡਿਗਾਨਾ ਤੋਂ ਵਿਜੇਪਾਲ ਮਿਰਧਾ, ਜੋਧਪੁਰ ਤੋਂ ਮਨੀਸ਼ਾ ਪਨਵਾਰ, ਲੂਨੀ ਤੋਂ ਮਹਿੰਦਰ ਵਿਸ਼ਨੋਈ, ਵੱਲਭਨਗਰ ਤੋਂ ਪ੍ਰੀਤੀ ਗਜੇਂਦਰ ਸਿੰਘ, ਕੁਸ਼ਲਗੜ੍ਹ ਤੋਂ ਰਮੀਲਾ ਖਾਡੀਆ, ਪ੍ਰਤਾਪਗੜ੍ਹ ਤੋਂ ਰਾਮਲਾਲ ਮੀਨਾ ਤੇ ਮੰਡਲਗੜ੍ਹ ਤੋਂ ਵਿਵੇਕ ਧਾਕੜ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।