ਅੱਜ ਸਵੇਰੇ ਦੱਖਣੀ ਆਕਲੈਂਡ ਵਿੱਚ ਇੱਕ ਕਥਿਤ ਅਗਵਾ ਦੇ ਮਾਮਲੇ ਸਬੰਧੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਸਾਰਜੈਂਟ ਡੇਵ ਪੇਆ ਨੇ ਕਿਹਾ ਕਿ ਸਵੇਰੇ 6.47 ਵਜੇ, ਕਲੇਨਡਨ ਪਾਰਕ ਵਿੱਚ ਰੋਸਕਾਮਨ ਰੋਡ ‘ਤੇ ਇੱਕ ਕਾਰੋਬਾਰੀ ਤੋਂ ਇੱਕ ਫੋਨ ਕਾਲ ਰਾਹੀ ਪੁਲਿਸ ਨੂੰ ਇੱਕ ਸੰਭਾਵਿਤ ਅਗਵਾ ਦੀ ਘਟਨਾ ਬਾਰੇ ਸੂਚਿਤ ਕੀਤਾ ਗਿਆ।ਪੁਲਿਸ ਨੇ ਘਟਨਾ ਸਥਾਨ ‘ਤੇ ਪਹੁੰਚ ਪੀੜਤਾ ਨੂੰ ਲੱਭ ਲਿਆ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਸੀ, ਅਤੇ ਉਸ ਦੇ ਅਗਵਾਕਾਰਾਂ ਨੇ ਉਸ ਦੀ ਗੱਡੀ ਵੀ ਚੋਰੀ ਕਰ ਲਈ ਸੀ ਅਤੇ ਉਹਨਾਂ ਕੋਲ ਹਥਿਆਰ ਵੀ ਸਨ।ਅਗਲੀ ਜਾਣਕਾਰੀ ਵਿੱਚ ਪੁਲਿਸ ਨੇ ਕਿਹਾ ਕਿ ਅਪਰਾਧੀਆਂ ਨੂੰ ਪੁਲਿਸ ਨੇ ਪਾਪਾਟੋਏਟੋਏ ਈਗਲ ਹੈਲੀਕਾਪਟਰ ਦੀ ਮਦਦ ਨਾਲ ਕਾਬੂ ਕਰ ਲਿਆਂ ਗਿਆ।