Sports News

“ਸ਼ੁਭਮਨ ਗਿੱਲ ਤੋੜੇਗਾ ਮੇਰੇ 400 ਅਤੇ 501* ਦੌੜਾਂ ਦੇ ਰਿਕਾਰਡ” Brian Lara ਨੇ ਕੀਤਾ ਦਾਅਵਾ

ਕ੍ਰਿਕਟ ‘ਚ ਰਿਕਾਰਡ ਬਣਾਉਣ ਤੇ ਤੋੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਕੁਝ ਅਜਿਹੇ ਰਿਕਾਰਡ ਹਨ, ਜਿਨ੍ਹਾਂ ਨੂੰ ਤੋੜਨਾ ਲਗਭਗ ਅਸੰਭਵ ਲੱਗਦਾ ਹੈ। ਅਜਿਹੇ ਰਿਕਾਰਡਾਂ ਵਿਚ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ 100 ਅੰਤਰਰਾਸ਼ਟਰੀ ਸੈਂਕੜੇ ਤੋਂ ਲੈ ਕੇ ਬ੍ਰਾਇਨ ਲਾਰਾ ਦੀਆਂ 400 ਟੈਸਟ ਦੌੜਾਂ ਇਕ ਪਾਰੀ ਵਿਚ ਸ਼ਾਮਲ ਹਨ। ਹਾਲ ਹੀ ‘ਚ ਵੈਸਟਇੰਡੀਜ਼ ਦੇ ਦਿੱਗਜ ਖਿਡਾਰੀ ਬ੍ਰਾਇਨ ਲਾਰਾ ਨੇ ਆਨੰਦ ਬਾਜ਼ਾਰ ਪੱਤਰਿਕਾ ਨਾਲ ਗੱਲਬਾਤ ਕਰਦਿਆਂ ਸ਼ੁਭਮਨ ਗਿੱਲ ਨੂੰ ਇਸ ਪੀੜ੍ਹੀ ਦਾ ਸਰਵੋਤਮ ਬੱਲੇਬਾਜ਼ ਦੱਸਿਆ ਹੈ।

Brian Lara ਨੇ Shubman Gill ਨੂੰ ਲੈ ਕੇ ਕੀਤੀ ਵੱਡੀ ਭਵਿੱਖਬਾਣੀ

ਦਰਅਸਲ ਬ੍ਰਾਇਨ ਲਾਰਾ ਨੇ ਵੱਡੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ 24 ਸਾਲ ਦਾ ਸ਼ੁਭਮਨ ਗਿੱਲ ਆਪਣੇ ਕਰੀਅਰ ‘ਚ ਕਈ ਰਿਕਾਰਡ ਤੋੜ ਸਕਦਾ ਹੈ। ਬ੍ਰਾਇਨ ਲਾਰਾ ਨੇ ਅੱਗੇ ਕਿਹਾ ਕਿ ਸ਼ੁਭਮਨ ਗਿੱਲ ਮੇਰੇ ਦੋਵੇਂ ਵਿਸ਼ਵ ਰਿਕਾਰਡ ਤੋੜ ਸਕਦਾ ਹੈ। ਗਿੱਲ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ। ਉਹ ਆਉਣ ਵਾਲੇ ਸਮੇਂ ‘ਚ ਕ੍ਰਿਕਟ ‘ਤੇ ਰਾਜ ਕਰੇਗਾ। ਮੈਨੂੰ ਉਮੀਦ ਹੈ ਕਿ ਉਹ ਭਵਿੱਖ ਵਿਚ ਕਈ ਰਿਕਾਰਡ ਤੋੜੇਗਾ। ਗਿੱਲ ਮੇਰੇ ਰਿਕਾਰਡ ਤੋੜ ਸਕਦਾ ਹੈ।

ਉਸ ਨੇ ਅੱਗੇ ਕਿਹਾ ਕਿ ਸ਼ੁਭਮਨ ਗਿੱਲ ਨੇ (ਵਿਸ਼ਵ ਕੱਪ ਵਿੱਚ) ਸੈਂਕੜਾ ਨਹੀਂ ਲਗਾਇਆ ਪਰ ਉਹ ਪਹਿਲਾਂ ਖੇਡੀ ਗਈ ਪਾਰੀ ‘ਤੇ ਨਜ਼ਰ ਮਾਰਦਾ ਹੈ। ਉਸ ਨੇ ਸਾਰੇ ਫਾਰਮੈਟਾਂ ਵਿਚ ਸੈਂਕੜੇ ਬਣਾਏ ਹਨ, ਵਨਡੇ ਵਿਚ ਦੋਹਰਾ ਸੈਂਕੜਾ ਲਗਾਇਆ ਹੈ ਅਤੇ ਆਈਪੀਐਲ ਵਿਚ ਜੇਤੂ ਪਾਰੀਆਂ ਖੇਡੀਆਂ ਹਨ।

ਜ਼ਿਕਰਯੋਗ ਹੈ ਕਿ ਫਰਸਟ ਕਲਾਸ ਕ੍ਰਿਕਟ ‘ਚ ਬ੍ਰਾਇਨ ਲਾਰਾ ਨੇ 501 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਇਹ ਰਿਕਾਰਡ ਤੋੜ ਪਾਰੀ ਬ੍ਰਾਇਨ ਲਾਰਾ ਨੇ 1994 ਵਿਚ ਕਾਊਂਟੀ ਚੈਂਪੀਅਨਸ਼ਿਪ ਵਿਚ ਵਾਰਵਿਕਸ਼ਾਇਰ ਲਈ ਖੇਡਦਿਆਂ ਡਰਹਮ ਖਿਲਾਫ਼ ਖੇਡੀ ਸੀ। ਬ੍ਰਾਇਨ ਲਾਰਾ ਨੇ 2005 ‘ਚ ਇੰਗਲੈਂਡ ਖਿਲਾਫ ਟੈਸਟ ਮੈਚ ਦੇ ਤੀਜੇ ਦਿਨ ਇਤਿਹਾਸ ਰਚਿਆ ਸੀ। ਬ੍ਰਾਇਨ ਲਾਰਾ ਇਕ ਪਾਰੀ ਵਿਚ 400 ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਇਤਿਹਾਸਕ ਪਾਰੀ ਵਿਚ ਲਾਰਾ ਨੇ 582 ਗੇਂਦਾਂ ਦਾ ਸਾਹਮਣਾ ਕੀਤਾ। ਬ੍ਰਾਇਨ ਲਾਰਾ ਦੀ ਇਸ ਪਾਰੀ ਵਿਚ 43 ਚੌਕੇ ਅਤੇ 4 ਛੱਕੇ ਸ਼ਾਮਲ ਸਨ।

Video