Global News India News

ਉਹ ਦਿਨ ਦੂਰ ਨਹੀਂ ਕਿ ਸਾਰੇ ਪੰਜਾਬੀ ਭਗਵੰਤ ਭਜਾਉ ਯਾਤਰਾ ਕੱਢਣਗੇ, ਮਜੀਠੀਆ ਦੀ ਭਵਿੱਖਬਾਣੀ !

Punjab News: ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਲਈ ਨਵੀਂ ਰਣਨੀਤੀ ਘੜੀ ਗਈ ਹੈ। ਇਸ ਤਹਿਤ ਪਾਰਟੀ ਪ੍ਰਧਾਨ ਵੱਲੋਂ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਯਾਤਰਾ ਕੱਢਣ ਦਾ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੰਜ ਕਸਦਿਆਂ ਕਿਹਾ ਗਿਆ ਹੈ ਕਿ ਇਸ ਦਾ ਨਾਂਅ ਅਕਾਲੀ ਦਲ ਤੋਂ ਪੰਜਾਬ ਬਚਾ ਲਓ ਯਾਤਰਾ’ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਤੰਜ ਕਸਿਆ ਹੈ।

ਬਿਕਰਮ ਸਿੰਘ ਮਜੀਠੀਆ  ਨੇ ਕਿਹਾ ਕਿ ਭਗਵੰਤ ਸਿਆ ਸ਼੍ਰੋਮਣੀ ਅਕਾਲੀ ਦਲ ਤਾਂ ਪੰਜਾਬ ਬਚਾਉ ਯਾਤਰਾ ਕੱਢ ਰਿਹਾ ! ਉਹ ਦਿਨ ਦੂਰ ਨਹੀਂ ਕਿ ਸਾਰੇ ਪੰਜਾਬੀ ਭਗਵੰਤ ਭਜਾਉ ਯਾਤਰਾ ਕੱਢਣਗੇ।   ਪੰਜਾਬ ਦਾ ਇਤਿਹਾਸ ਬਹੁਤ ਕੁਰਬਾਨੀਆਂ ਭਰਿਆ ਹੈ, ਪੰਜਾਬੀ ਇੱਕ ਬਹਾਦਰ, ਮਾਰਸ਼ਲ ਕੌਮ ਹੈ! ਪੰਜਾਬ ਦਾ ਦੇਸ਼ ਲਈ ਮਰ ਮਿਟਣ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ ਕਿ ਪੰਜਾਬੀਆਂ ਤੋ ਵੱਧ ਮਿਹਨਤੀ ਕੋਈ ਨਹੀਂ

ਮਜੀਠੀਆ ਨੇ ਕਿਹਾ ਕਿ ਪੰਜਾਬੀਆਂ ਤੋ ਵੱਧ ਦੇਸ਼ ਲਈ ਮਰ ਮਿਟਣ ਵਾਲਾ ਕੋਈ ਨਹੀਂ ਤੇ ਭਗਵੰਤ ਉਸ ਪੰਜਾਬ ਉੱਤੇ ਦਿੱਲੀ ਮਾਡਲ ਲਾਗੂ ਕਰ ਰਿਹਾ।  ਉਸ ਨੇ ਪੰਜਾਬ ਨੂੰ CM ਨੇ ਦਿੱਲੀ ਦੇ ਸੁਪੁਰਿਦ ਕਰਤਾ ਸਿਰਫ AAP ਦੀ ਸਿਆਸਤ ਵਾਸਤੇ।  ਪੰਜਾਬੀ ਦੇਸ਼ ਨੂੰ ਰਸਤਾ ਦਿਖਾਉਦੇਂ ਨੇ ਤੇ  ਭਗਵੰਤ ਮਾਨ ਨੇ ਪੰਜਾਬ ਨੂੰ ਦਿੱਲੀ ਕੋਲ  ਸਰੈਂਡਰ ਕਰਤਾ ਤੇ ਦਿੱਲੀ ਹੱਥ REMOTE CONTROL ਦੇ ਦਿੱਤਾ

ਜ਼ਿਕਰ ਕਰ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਯਾਤਰਾ ਦੇ ਨਾਮ ਉਤੇ ਕੀਤੀ ਜਾਣ ਵਾਲੀ ਸਿਆਸੀ ਨੌਟੰਕੀ ਲਈ ਪਾਰਟੀ ਨੂੰ ਘੇਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Mann) ਨੇ ਕਿਹਾ ਕਿ ਅਕਾਲੀਆਂ ਨੇ 15 ਸਾਲਾਂ ਦੇ ਕੁਸ਼ਾਸਨ ਦੌਰਾਨ ਪੰਜਾਬ(Punjab) ਨੂੰ ਬੇਰਹਿਮੀ ਨਾਲ ਲੁੱਟਿਆ ਹੈ ਜਿਸ ਕਰਕੇ ਇਸ ਯਾਤਰਾ ਦਾ ਅਸਲ ਨਾਮ ‘ਅਕਾਲੀ ਦਲ ਤੋਂ ਪੰਜਾਬ ਬਚਾ ਲਓ ਯਾਤਰਾ’ ਹੋਣਾ ਚਾਹੀਦਾ ਹੈ।

Video